ਅਸੀਂ ਉਸ ਕਿਸੇ ਵੀ ਕਲਾਇੰਟ ਨੂੰ, ਮੁਲਾਕਾਤ ਦੀ ਮਿਆਦ ਲਈ, ਮੁਫ਼ਤ ਵਿਅਕਤੀਗਤ ਤੌਰ 'ਤੇ ਜਾਂ ਟੈਲੀਫੋਨ ਰਾਹੀਂ ਦੁਭਾਸ਼ੀਆ ਸੇਵਾਵਾਂ ਪ੍ਰਦਾਨ ਕਰਦੇ ਹਾਂ, ਜਿਸਨੂੰ ਇਸ ਸੇਵਾ ਦੀ ਲੋੜ ਹੈ। ਇਸ ਤੋਂ ਇਲਾਵਾ, ਅਸੀਂ ਫੋਨ 'ਤੇ ਮੁਲਾਕਾਤਾਂ ਦੀ ਬੁਕਿੰਗ ਕਰਦੇ ਸਮੇਂ ਅਤੇ ਤੁਹਾਡੀ ਪ੍ਰਕਿਰਿਆ ਦੇ ਬਾਅਦ ਦੇ ਦਿਨਾਂ ਵਿੱਚ ਤੁਹਾਡੇ ਅਤੇ ਸਾਡੀ ਨਰਸਿੰਗ ਟੀਮ ਨਾਲ ਫਾਲੋ-ਅੱਪ ਕਰਨ ਲਈ ਦੁਭਾਸ਼ੀਏ ਦੀ ਵਰਤੋਂ ਕਰ ਸਕਦੇ ਹਾਂ। ਜੇ ਤੁਹਾਨੂੰ ਸਾਡੇ ਕਾਉਂਸਲਿੰਗ ਪ੍ਰੋਗਰਾਮਾਂ ਲਈ ਫੋਨ 'ਤੇ ਦੁਭਾਸ਼ੀਆ ਸੇਵਾਵਾਂ ਦੀ ਲੋੜ ਹੈ, ਤਾਂ ਇਸਦਾ ਵੀ ਪ੍ਰਬੰਧ ਕੀਤਾ ਜਾ ਸਕਦਾ ਹੈ।

ਜੇ ਤੁਹਾਨੂੰ ਦੁਭਾਸ਼ੀਆ ਸੇਵਾ ਦੀ ਲੋੜ ਹੈ ਤਾਂ ਕਿਰਪਾ ਕਰਕੇ ਸਾਨੂੰ 647-370-3203 'ਤੇ ਕਾਲ ਕਰੋ ਅਤੇ ਜਿਹੜੀ ਭਾਸ਼ਾ ਤੁਸੀਂ ਬੋਲਦੇ ਹੋ ਉਸ ਦਾ ਨਾਮ ਅਤੇ ਆਪਣਾ ਫੋਨ ਨੰਬਰ (ਅੰਗਰੇਜ਼ੀ ਵਿਚ) ਬੋਲੋ ਅਤੇ ਅਸੀਂ ਇੱਕ ਦੁਭਾਸ਼ੀਏ ਦੇ ਨਾਲ ਤੁਹਾਨੂੰ ਵਾਪਸ ਕਾਲ ਕਰਾਂਗੇ।